ਪੈਲੀਏਟਿਵ ਕੇਅਰ ਕੀ ਹੁੰਦੀ ਹੈ?
ਪੈਲੀਏਟਿਵ ਕੇਅਰ ਉਹ ਸਿਹਤ ਸੇਵਾ ਹੈ ਜੋ ਉਨ੍ਹਾਂ ਲੋਕਾਂ ਲਈ ਹੁੰਦੀ ਹੈ ਜੋ ਕਿਸੇ ਅੰਤਿਮ ਪੜਾਅ ਦੀ ਜਾਨਲੇਵਾ ਬਿਮਾਰੀ ਨਾਲ ਜੀਵਨ ਬਤੀਤ ਕਰ ਰਹੇ ਹੁੰਦੇ ਹਨ। ਇਹ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਧਰਵਾਸ, ਸਹਾਇਤਾ ਅਤੇ ਜੀਵਨ ਦੀ ਗੁਣਵੱਤਾ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ। ਇਹ ਲੋਕਾਂ ਨੂੰ ਜਿੰਨਾ ਚਿਰ ਸੰਭਵ ਹੋ ਸਕੇ, ਉਨ੍ਹਾਂ ਚਿਰ ਵਧੀਆ ਤਰੀਕੇ ਨਾਲ ਜਿਊਣ ਵਿੱਚ ਮਦਦ ਕਰਦੀ ਹੈ।
ਪੈਲੀਏਟਿਵ ਕੇਅਰ ਕਦੋਂ ਸ਼ੁਰੂ ਹੋ ਸਕਦੀ ਹੈ?
ਪੈਲੀਏਟਿਵ ਕੇਅਰ ਅੱਗੇ ਵੱਧ ਰਹੀ ਬਿਮਾਰੀ ਦੇ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ, ਨਾ ਕਿ ਸਿਰਫ਼ ਆਖਰੀ ਹਫ਼ਤਿਆਂ ਜਾਂ ਦਿਨਾਂ ਵਿੱਚ। ਬਹੁਤ ਸਾਰੇ ਮਾਮਲਿਆਂ ਵਿੱਚ, ਵਿਅਕਤੀ ਆਪਣੀ ਬਿਮਾਰੀ ਲਈ ਹੋਰ ਇਲਾਜ ਕਰਵਾਉਂਦੇ ਹੋਏ ਵੀ ਪੈਲੀਏਟਿਵ ਕੇਅਰ ਪ੍ਰਾਪਤ ਕਰ ਸਕਦਾ ਹੈ।
ਪੈਲੀਏਟਿਵ ਕੇਅਰ ਕੌਣ ਪ੍ਰਦਾਨ ਕਰਦਾ ਹੈ?
ਪੈਲੀਏਟਿਵ ਕੇਅਰ ਕਿਸੇ ਵੀ ਸਿਹਤ ਪੇਸ਼ੇਵਰ ਜਿਵੇਂ ਕਿ ਜਨਰਲ ਪ੍ਰੈਕਟੀਸ਼ਨਰ (GP), ਮੈਡੀਕਲ ਸਪੈਸ਼ਲਿਸਟ ਜਾਂ ਨਰਸ ਦੁਆਰਾ ਪ੍ਰਦਾਨ ਕੀਤੀ ਜਾ ਸਕਦੀ ਹੈ।
ਜਦੋਂ ਕਿਸੇ ਵਿਅਕਤੀ ਦੇ ਲੱਛਣ ਵਧੇਰੇ ਗੁੰਝਲਦਾਰ ਹੋ ਜਾਂਦੇ ਹਨ, ਤਾਂ ਉਦੋਂ ਵਿਸ਼ੇਸ਼ ਪੈਲੀਏਟਿਵ ਕੇਅਰ ਸੇਵਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਇਹ ਸੇਵਾਵਾਂ ਆਮ ਤੌਰ ‘ਤੇ ਉਸ ਡਾਕਟਰ ਜਾਂ ਨਰਸ ਦੀ ਅਗਵਾਈ ਵਿੱਚ ਹੁੰਦੀਆਂ ਹਨ ਜੋ ਜੀਵਨ ਦੇ ਅੰਤ ਦੇ ਲੱਛਣਾਂ ਜਿਵੇਂ ਕਿ ਤੇਜ਼ ਦਰਦ, ਉਲਟੀਆਂ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਨੂੰ ਕੰਟਰੋਲ ਕਰਨ ਵਿੱਚ ਮਾਹਰ ਹੁੰਦੇ ਹਨ।
ਇੱਕ ਮਾਹਰ ਪੈਲੀਏਟਿਵ ਕੇਅਰ ਟੀਮ ਵਿਅਕਤੀ ਦੀ ਮੌਜੂਦਾ ਸਿਹਤ ਸੰਭਾਲ ਟੀਮ ਨਾਲ ਮਿਲਕੇ ਸਾਂਝੇਦਾਰੀ ਵਿੱਚ ਕੰਮ ਕਰਨਾ ਜਾਰੀ ਰੱਖੇਗੀ ਅਤੇ ਇਸ ਵਿੱਚ ਸ਼ਾਮਲ ਹੋ ਸਕਦੇ ਹਨ:
- ਡਾਕਟਰ
- ਨਰਸਾਂ
- ਐਲਾਈਡ ਹੈਲਥ ਪੇਸ਼ੇਵਰ
- ਫਾਰਮਾਸਿਸਟ
- ਮਨੋਵਿਗਿਆਨੀ
- ਅਧਿਆਤਮਿਕ ਜਾਂ ਪਾਸਟੋਰਲ ਕੇਅਰ ਵਰਕਰ
- ਪੈਲੀਏਟਿਵ ਕੇਅਰ ਵਲੰਟੀਅਰ
ਮਾਹਰ ਪੈਲੀਏਟਿਵ ਕੇਅਰ ਸੇਵਾਵਾਂ ਕਿਵੇਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ?
ਮਾਹਰ ਪੈਲਿਏਟਿਵ ਕੇਅਰ ਸੇਵਾਵਾਂ ਲਈ ਰੈਫ਼ਰਲ ਕਿਸੇ ਵਿਅਕਤੀ, ਪਰਿਵਾਰਕ ਮੈਂਬਰ ਜਾਂ ਦੇਖਭਾਲ ਕਰਨ ਵਾਲੇ, ਜਾਂ ਕਿਸੇ ਵੀ ਸਿਹਤ ਪੇਸ਼ੇਵਰ ਦੁਆਰਾ ਦਿੱਤਾ ਜਾ ਸਕਦਾ ਹੈ।
ਮਾਹਰ ਪੈਲੀਏਟਿਵ ਕੇਅਰ ਸੇਵਾਵਾਂ ਕਿਹੜੀ ਦੇਖਭਾਲ ਪ੍ਰਦਾਨ ਕਰਦੀਆਂ ਹਨ?
ਮਾਹਰ ਪੈਲੀਏਟਿਵ ਕੇਅਰ ਸੇਵਾਵਾਂ ਵਿੱਚ ਸ਼ਾਮਲ ਹਨ:
- ਗੁੰਝਲਦਾਰ ਸਰੀਰਕ ਲੱਛਣਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਨਾ
- ਸਮਾਜਿਕ, ਸੱਭਿਆਚਾਰਕ ਅਤੇ ਅਧਿਆਤਮਿਕ ਚਿੰਤਾਵਾਂ ਲਈ ਸਹਾਇਤਾ ਕਰਨਾ
- ਵਿਅਕਤੀ ਅਤੇ ਉਸਦੇ ਪਰਿਵਾਰ ਜਾਂ ਦੇਖਭਾਲ ਕਰਨ ਵਾਲਿਆਂ ਲਈ ਕਾਊਂਸਲਿੰਗ ਅਤੇ ਸੋਗ ਸਹਾਇਤਾ
ਮਾਹਰ ਪੈਲੀਏਟਿਵ ਕੇਅਰ ਸੇਵਾਵਾਂ ਕਿੱਥੇ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ?
ਪੈਲੀਏਟਿਵ ਕੇਅਰ ਪ੍ਰਦਾਨ ਕੀਤੀ ਜਾ ਸਕਦੀ ਹੈ:
- ਘਰ ਵਿੱਚ
- ਹਸਪਤਾਲ ਵਿੱਚ
- ਧਰਮਸ਼ਾਲਾ ਵਿੱਚ
- ਰਿਹਾਇਸ਼ੀ ਬਜ਼ੁਰਗ ਦੇਖਭਾਲ ਘਰ ਵਿੱਚ
- ਸਹਾਇਤਾ ਪ੍ਰਾਪਤ ਅਪੰਗਤਾ ਰਿਹਾਇਸ਼ ਵਿੱਚ
ਮਾਹਰ ਪੈਲੀਏਟਿਵ ਕੇਅਰ ਸੇਵਾਵਾਂ ਦੀ ਕੀਮਤ ਕਿੰਨੀ ਹੁੰਦੀ ਹੈ?
ਜ਼ਿਆਦਾਤਰ ਪੈਲੀਏਟਿਵ ਕੇਅਰ ਸੇਵਾਵਾਂ ਮੁਫ਼ਤ ਹਨ। ਦਵਾਈਆਂ ਜਾਂ ਉਪਕਰਨਾਂ ਲਈ ਕੁੱਝ ਖ਼ਰਚੇ ਹੋ ਸਕਦੇ ਹਨ, ਜਿਨ੍ਹਾਂ ਬਾਰੇ ਲੋੜ ਪੈਣ ‘ਤੇ ਚਰਚਾ ਕੀਤੀ ਜਾਵੇਗੀ।
ਪਰਿਵਾਰ ਅਤੇ ਦੇਖਭਾਲ ਕਰਨ ਵਾਲਿਆਂ ਲਈ ਕਿਹੜੀ ਸਹਾਇਤਾ ਉਪਲਬਧ ਹੈ?
ਮਾਹਰ ਪੈਲੀਏਟਿਵ ਕੇਅਰ ਸੇਵਾਵਾਂ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਵਿਹਾਰਕ ਅਤੇ ਭਾਵਨਾਤਮਕ ਸਹਾਇਤਾ ਵੀ ਪ੍ਰਦਾਨ ਕਰਦੀਆਂ ਹਨ।
ਜੇਕਰ ਕਿਸੇ ਦੁਭਾਸ਼ੀਏ ਦੀ ਲੋੜ ਹੋਵੇ ਤਾਂ ਕੀ ਹੋਵੇਗਾ?
ਜੇਕਰ ਮੁਲਾਕਾਤ ਲਈ ਦੁਭਾਸ਼ੀਏ ਦੀ ਲੋੜ ਹੋਵੇ, ਤਾਂ ਸੇਵਾ ਨੂੰ ਪਹਿਲਾਂ ਦੱਸਣਾ ਮਹੱਤਵਪੂਰਨ ਹੈ।
ਮੈਂ ਸੇਵਾ ਕਿਵੇਂ ਲੱਭਾਂ ਜਾਂ ਹੋਰ ਜਾਣਕਾਰੀ ਕਿਵੇਂ ਪ੍ਰਾਪਤ ਕਰਾਂ?
- ਆਪਣੇ ਡਾਕਟਰ, ਮਾਹਰ ਜਾਂ ਕਿਸੇ ਵੀ ਸਿਹਤ ਪੇਸ਼ੇਵਰ ਨਾਲ ਗੱਲ ਕਰੋ
- ਆਪਣੀ ਸਥਾਨਕ ਪੈਲੀਏਟਿਵ ਕੇਅਰ ਸੇਵਾ ਨੂੰ ਫ਼ੋਨ ਕਰੋ
- ਪੈਲੀਏਟਿਵ ਕੇਅਰ ਵਿਕਟੋਰੀਆ (Palliative Care Victoria) ਨਾਲ ਸੰਪਰਕ ਕਰੋ

ਜਾ ਸਕਦਾ ਹੈ। ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਹਾਨੂੰ ਕਿਹੜੀ ਭਾਸ਼ਾ ਦੀ ਲੋੜ ਹੈ।
Further resources

Tell Your Story About Palliative Care in Punjabi
FILL IN FORM